Punjabi Essay on “10+2+3 Vidiyak Prabandh”, “10+2+3 ਵਿੱਦਿਅਕ ਪ੍ਰਬੰਧ”, Punjabi Essay for Class 10, Class 12 ,B.A Students and Competitive Examinations.

10+2+3 ਵਿੱਦਿਅਕ ਪ੍ਰਬੰਧ

10+2+3 Vidiyak Prabandh

 

ਜਾਣ-ਪਛਾਣ : ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਵਿਚ ਕਈ ਵਿੱਦਿਅਕ ਪ੍ਰਬੰਧ ਚਾਲੂ ਕੀਤੇ ਗਏ ਹਨ, ਪਰ ਉਨ੍ਹਾਂ ਵਿਚੋਂ ਕੋਈ ਵੀ ਪੂਰੀ ਤਰ੍ਹਾਂ ਸਫਲ ਹੋ ਕੇ ਰਾਸ਼ਟਰੀ ਵਿੱਦਿਅਕ ਪ੍ਰਬੰਧ ਨਹੀਂ ਬਣ ਸਕਿਆ। ਵਿੱਦਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਲਈ ਅਜਿਹੇ ਵਿੱਦਿਅਕ ਪ੍ਰਬੰਧਕ ਦੀ ਦੇਸ਼ ਨੂੰ ਬੜੀ ਜ਼ਰੂਰਤ ਹੈ ਜਿਹੜਾ ਇਹ ਉਦੇਸ਼ ਪੂਰਾ ਕਰਕੇ ਵਿਖਾਏ।

ਭਾਰਤ ਵਿਚ ਅੱਜ ਤੋਂ ਪਹਿਲਾਂ ਵੱਖ-ਵੱਖ ਰਾਜਾਂ ਵਿਚ ਦੋ ਪ੍ਰਕਾਰ ਦੇ ਸਿੱਖਿਆ ਪ੍ਰਬੰਧ ਚਾਲੂ ਸਨ। ਇਕ 10+1+3 ਵਾਲਾ ਵਿੱਦਿਅਕ ਪਬੰਧ, ਜਿਸ ਵਿਚ ਮੈਟਿਕ ਤੋਂ ਪਿੱਛੋਂ ਇਕ ਸਾਲ ਦਾ ਹਾਇਰ ਸੈਕੰਡਰੀ ਅਤੇ ਉਸ ਪਿੱਛੋਂ 3 ਸਾਲਾਂ ਦਾ ਡਿਗਰੀ ਕੋਰਸ ਸ਼ਾਮਲ ਸੀ। ਦੂਜਾ 10+2+2 ਵਾਲਾ ਵਿੱਦਿਅਕ ਪ੍ਰਬੰਧ, ਜਿਸ ਵਿਚ ਮੈਟ੍ਰਿਕ ਤੋਂ ਪਿੱਛੋਂ ਦੋ ਸਾਲਾਂ ਦਾ ਇੰਟਰ ਕੋਰਸ ਅਤੇ ਉਸ ਪਿੱਛੋਂ ਦੋ ਸਾਲਾਂ ਦਾ ਡਿਗਰੀ ਕੋਰਸ ਸ਼ਾਮਲ ਸੀ, ਪਰ ਇਹ ਦੋਵੇਂ ਵਿੱਦਿਅਕ ਪ੍ਰਬੰਧ ਦੇਸ਼ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਸਨ ਕਰ ਸਕਦੇ।

ਨਵਾਂ ਵਿੱਦਿਅਕ ਪ੍ਰਬੰਧ : ਭਾਰਤ ਵਿਚ ਸੰਨ 1987 ਤੋਂ ਨਵਾਂ ਵਿੱਦਿਅਕ ਪ੍ਰਬੰਧ ਚਾਲੂ ਕੀਤਾ ਗਿਆ ਹੈ। ਇਹ ਵਰਤਮਾਨ ਵਿੱਦਿਅਕ ਪ੍ਰਬੰਧ ਅਖਵਾਉਂਦਾ ਹੈ। ਇਹ 10+2+3 ਵਾਲਾ ਵਿੱਦਿਅਕ ਪ੍ਰਬੰਧ ਵੀ ਅਖਵਾਉਂਦਾ ਹੈ। ਇਸ ਵਿਚ ਮੈਟਿਕ ਜਾਂ ਦਸਵੀਂ ਕਰਨ ਤੋਂ ਬਾਅਦ ਦੋ ਸਾਲਾਂ ਦਾ ਸੀਨੀਅਰ ਸੈਕੰਡਰੀ ਕੋਰਸ ਅਤੇ ਉਸ ਪਿੱਛੋਂ 3 ਸਾਲਾਂ ਦਾ ਡਿਗਰੀ ਕੋਰਸ ਸ਼ਾਮਲ ਹੈ। ਇਸ ਤਰ੍ਹਾਂ ਇਸ ਵਿੱਦਿਅਕ ਪ੍ਰਬੰਧ ਵਿਚ ਇਕ ਵਿਦਿਆਰਥੀ ਨੂੰ ਬੀ.ਏ. ਪਾਸ ਕਰਨ ਲਈ 14 ਦੇ ਥਾਂ 15 ਸਾਲਾਂ ਦੀ ਵਿੱਦਿਆ ਪ੍ਰਾਪਤ ਕਰਨੀ ਪੈਂਦੀ ਹੈ।

ਮਨੋਰਥ : ਇਸ ਵਿੱਦਿਅਕ ਪ੍ਰਬੰਧ ਦੇ ਪਹਿਲੇ 10 ਸਾਲਾਂ ਵਿਚ ਸਾਇੰਸ ਜਾਂ ਆਰਟਸ ਦੇ ਵਿਸ਼ੇ, ਭਾਸ਼ਾਵਾਂ, ਸਾਧਾਰਣ ਵਿਗਿਆਨ, ਸਮਾਜਿਕ ਅਧਿਐਨ ਆਦਿ ਵਿਸ਼ੇ ਸ਼ਾਮਲ ਹਨ। ਇਸ ਤੋਂ ਅਗਲੇ ਦੋ ਸਾਲਾਂ ਦੇ ਸੀਨੀਅਰ ਸੈਕੰਡਰੀ ਕੋਰਸ ਵਿਚ ਸਾਧਾਰਣ ਵਿਸ਼ਿਆਂ ਤੋਂ ਉਪਰੰਤ ਕਿਸੇ ਕਿੱਤੇ ਦੀ ਸਿੱਖਿਆ ਵੀ ਸ਼ਾਮਲ ਹੈ। ਇਸ ਪ੍ਰਬੰਧ ਦਾ ਉਦੇਸ਼ ਇਹ ਹੈ ਕਿ ਜੇ ਕੋਈ ਵਿਦਿਆਰਥੀ ਸੀਨੀਅਰ ਸੈਕੰਡਰੀ ਪਾਸ ਕਰਨ ਪਿੱਛੋਂ ਆਪਣੀ ਪੜ੍ਹਾਈ ਸਮਾਪਤ ਕਰ ਦੇਵੇ ਤਾਂ ਕੋਈ ਪੇਸ਼ਾ ਅਪਨਾ ਕੇ ਆਪਣੀ ਰੋਜ਼ੀ ਕਮਾ ਸਕੇ।ਇਸ ਤੋਂ ਅਗਲੀ ਸਟੇਜ, ਅਰਥਾਤ 3 ਸਾਲਾਂ ਦੀ ਡਿਗਰੀ ਸਟੇਜ ਵਿਚ ਕੇਵਲ ਉਨ੍ਹਾਂ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਏਗਾ, ਜਿਹੜੇ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੋਣ। ‘

ਪੰਜਾਬ ਵਿਚ ਵਿੱਦਅਕ ਪ੍ਰਬੰਧ : ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਇਸ ਗੱਲ ਦੀ ਆਗਿਆ ਦਿੱਤੀ ਗਈ ਹੈ ਕਿ ਉਹ ਹੌਲੀ-ਹੌਲੀ ਵਰਤਮਾਨ ਵਿੱਦਿਅਕ ਪ੍ਰਬੰਧ ਨੂੰ ਚਾਲੂ ਕਰਨ। ਦੇਸ਼ ਦੇ ਕਈ ਰਾਜਾਂ ਵਿਚ ਇਹ ਵਿੱਦਿਅਕ ਪ੍ਰਬੰਧ ਚਾਲੂ ਹੋ ਚੁੱਕਾ ਹੈ। ਪੰਜਾਬ ਵੀ ਉਨ੍ਹਾਂ ਰਾਜਾਂ ਵਿਚ ਸ਼ਾਮਲ ਹੈ, ਪਰ ਕਈ ਰਾਜਾਂ ਵਿਚ ਇਹ ਬੰਧ ਅਜੇ ਚਾਲੂ ਕਰਨਾ ਪਏਗਾ, ਤਦ ਹੀ ਇਹ ਰਾਸ਼ਟਰੀ ਵਿੱਦਿਅਕ ਪ੍ਰਬੰਧ ਅਖਵਾ ਸਕਦਾ ਹੈ।

ਪਬੰਧ ਦੇ ਲਾਭ : ਵਰਤਮਾਨ ਵਿੱਦਿਅਕ ਪ੍ਰਬੰਧ ਦੇ ਕਈ ਫਾਇਦੇ ਹਨ। ਸਭ ਤੋਂ ਪਹਿਲਾ ਫਾਇਦਾ ਇਹ ਹੈ ਕਿ ਵਿਦਿਆਰਥੀ ਕਾਲਜ ਸਟੇਜ ਵਿਚ ਇਕ ਸਾਲ ਫਾਲਤ ਲਗਾ ਕੇ ਅਰਥਾਤ ਅੱਗੇ ਨਾਲੋਂ ਪਕੇਰੀ ਉਮਰ ਵਿਚ ਦਾਖਲ ਹੋਣਗੇ। ਦੂਜਾ ਲਾਭ ਇਹ ਕਿ ਇਹ ਪ੍ਰਬੰਧ ਸਭ ਵਿਦਿਆਰਥੀਆਂ ਨੂੰ ਕਿਸੇ ਪੇਸ਼ੇ ਦੀ ਸਿੱਖਿਆ ਦੇ ਕੇ ਆਪਣੇ ਪੈਰਾਂ ਉੱਤੇ ਖੜਾ ਹੋਣ ਦੀ ਸਮਰੱਥਾ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਇਹ ਉਨ੍ਹਾਂ ਦਾ ਸਰਬ-ਪੱਖੀ ਵਿਕਾਸ ਕਰੇਗਾ। ਤੀਜਾ, ਲਾਭ ਇਹ ਹੈ ਕਿ ਇਹ ਦੇਸ਼ ਦੇ ਵਿੱਦਿਅਕ ਪ੍ਰਬੰਧ ਵਿਚ ਸਮਾਨਤਾ ਲਿਆਵੇਗਾ, ਜਿਹੜੀ ਦੇਸ਼ ਦੀ ਰਾਸ਼ਟਰੀ ਏਕਤਾ ਵਧਾਉਣ ਵਿਚ ਸਹਾਈ ਹੋਵੇਗੀ। ਚੌਥਾ ਫਾਇਦਾ ਇਹ ਹੈ ਕਿ ਇਹ ਕਾਲਜਾਂ ਵਿਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ ਉੱਚ-ਵਿੱਦਿਅਕ ਸੰਸਥਾਵਾਂ ਵਿਚ ਅਨੁਸ਼ਾਸਨ ਕਾਇਮ ਰੱਖਣ ਵਿਚ ਸਹਾਈ ਹੋਵੇਗਾ।

ਔਗੁਣ : ਵਰਤਮਾਨ ਵਿੱਦਿਅਕ ਪ੍ਰਬੰਧ ਦੇ ਕਈ ਔਗੁਣ ਵੀ ਹਨ। ਪਹਿਲਾ ਔਗਣ ਤਾਂ ਇਹ ਹੈ ਕਿ ਇਹ ਬੀ ਏ . ਤੱਕ ਪੜਾਈ ਦਾ ਇਕ ਸਾਲ ਹੋਰ ਵਧਾ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਉੱਤੇ ਬੋਝ ਵਿਚ ਵਾਧਾ ਕਰੇਗਾ। ਦੂਜਾ ਔਗੁਣ ਇਹ ਹੈ ਕਿ 10+2 ਵਾਲੀ ਸੀਨੀਅਰ ਸੈਕੰਡਰੀ ਸਟੇਜ ਲਈ ਯੋਗ ਅਧਿਆਪਕ ਮਿਲਣੇ ਮੁਸ਼ਕਿਲ ਸਿੱਧ ਹੋਣਗੇ। ਇਸਦਾ ਤੀਜਾ ਅਤੇ ਸਭ ਤੋਂ ਵੱਡਾ ਔਗਣ ਇਹ ਹੈ ਕਿ 10+2 ਵਾਲੀ ਸੀਨੀਅਰ ਸੈਕੰਡਰੀ ਸਟੇਜ ਆਪਣੇ ਕੋਲ ਰੱਖਣ ਲਈ ਸਕੂਲਾਂ ਅਤੇ ਕਾਲਜਾਂ ਵਿਚ ਬੜਾ ਖਿੱਚੋਤਾਣ ਹੋਵੇਗਾ। ਇਹ ਖਿੱਚੋਤਾਣ 1987-88 ਦੇ ਵਿੱਦਿਅਕ ਸੈਸ਼ਨ ਤੋਂ ਹੀ ਵੇਖਣ ਵਿਚ ਆਇਆ ਹੈ। ਅੱਗੋਂ ਜਾ ਕੇ ਇਹ ਖਿੱਚੋਤਾਣੀ ਹੋਰ ਵੱਧੇਗੀ।

ਵਰਤਮਾਨ ਵਿੱਦਿਅਕ ਪ੍ਰਬੰਧ ਦੇ ਉੱਪਰ ਦੱਸੇ ਔਗੁਣ ਇਸ ਨੂੰ ਦੇਸ਼ ਭਰ ਵਿਚ ਚਾਲ ਕਰਨ ਵਿਚ ਰੁਕਾਵਟਾਂ ਵਾਲੇ ਸਿੱਧ ਹੋ ਰਹੇ ਹਨ, ਪਰ ਜਿਹੜਾ ਵੀ ਕੋਈ ਨਵਾਂ ਪ੍ਰਬੰਧ ਚਾਲ ਕੀਤਾ ਜਾਏ ਉਸ ਅੱਗੇ ਕੁਝ ਨਾ ਕੁਝ ਵਿਘਨ ਜ਼ਰੂਰ ਪੇਸ਼ ਆਉਂਦੇ ਹਨ। ਇਹ ਵਿੱਦਿਅਕ ਪ੍ਰਬੰਧ ਬਹੁਤ ਸੋਚ ਵਿਚਾਰ ਤੋਂ ਬਾਅਦ, ਸਭ ਵਿੱਦਿਅਕ ਮਾਹਿਰਾਂ ਅਤੇ ਪਾਰਲੀਮੈਂਟ ਦੇ ਸਭ ਮੈਂਬਰਾਂ ਦੀ ਰਾਏ ਨਾਲ ਚਾਲੂ ਕੀਤਾ ਗਿਆ ਹੈ। ਆਸ ਹੈ ਕਿ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰ ਕੇ ਦੇਸ਼ ਦੇ ਸਭ ਰਾਜਾਂ ਵਿਚ ਇਹ ਵਿੱਦਿਅਕ ਪ੍ਰਬੰਧ ਚਾਲੂ ਕਰ ਕੇ ਇਸ ਤੋਂ ਪੂਰਾ ਫਾਇਦਾ ਉਠਾਇਆ ਜਾਏਗਾ।

Leave a Reply